ਲੱਬ-ਲੋਭ ਦਾ ਹਲਕ
ਗੁਰੂ ਨਾਨਕ ਦੇਵ ਜੀ ਨੇ ਦੇਸ ਵਿੱਚੋਂ ਛੂਤ-ਛਾਤ ਦਾ ਰੋਗ ਦੂਰ ਕਰਨ ਲਈ ਦੋ ਸੰਸਥਾਵਾਂ ਚਲਾਈਆਂ-ਸਾਂਝਾ ਲੰਗਰ ਅਤੇ ਸਤਸੰਗ ਵਿੱਚ ਕੜਾਹ ਪ੍ਰਸ਼ਾਦ। ਜਦੋਂ ਸਤਸੰਗ ਵਿਚ ਸਭ ਜਾਤੀਆਂ ਦੇ ਬੰਦੇ ਰਲ ਕੇ ਬੈਠਦੇ ਸਨ ਤਾਂ ਉਹਨਾਂ ਨੂੰ ਉਪਦੇਸ਼ ਕੀਤਾ ਜਾਂਦਾ ਸੀ ਕਿ ਇਕ ਪਰਮਾਤਮਾ ਦੀ ਜੋਤਿ ਹੀ ਸਾਰੇ ਜੀਵਾਂ ਵਿੱਚ ਮੌਜੂਦ ਹੈ। ਇਸ ਉਪਦੇਸ਼ ਨੂੰ ਅਮਲੀ ਜੀਵਨ ਵਿੱਚ ਲਿਆਉਣ ਲਈ ਉਸੇ ਸਤਸੰਗ ਵਿੱਚ ਹੀ ਖਾਣ ਲਈ ਸਭ ਨੂੰ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਸੀ।
ਇਸ ਦਾ ਨਤੀਜਾ ਇਹ ਨਿਕਲਿਆ ਕਿ ਗੁਰੂ ਸਾਹਿਬ ਦੇ ਨਾਮ-ਲੇਵਾ ਬੰਦਿਆਂ ਵਿੱਚੋਂ ਛੂਤ-ਛਾਤ ਦਾ ਭਰਮ ਸਹਿਜੇ-ਸਹਿਜੇ ਦੂਰ ਹੁੰਦਾ ਗਿਆ।
ਪਰ ਜੀਭ ਦਾ ਚਸਕਾ ਬੁਰਾ। ਕਈ ਬੰਦੇ ਲੱਬ ਦੇ ਵੱਸ ਹੋ ਕੇ ਇੱਕ ਤੋਂ ਵਧੀਕ ਵਾਰੀ ਕੜਾਹ ਪ੍ਰਸ਼ਾਦਿ ਲੈਣ ਲਗ ਪਏ। ਇਸ ਆਪੋ-ਧਾਪ ਦੇ ਕਾਰਨ ਕਈ ਵਾਰੀ ਕੜਾਹ ਪ੍ਰਸ਼ਾਦ ਦੇ ਵਰਤਣ ਵੇਲੇ ਰੌਲਾ ਵੀ ਪੈਣ ਲਗ ਪਿਆ, ਖੋਹਾ-ਮੋਹੀ ਵੀ ਹੋਣ ਲਗ ਪਈ। ਗੁਰਬਾਣੀ ਦੀ ਰਾਹੀਂ ਸੁਣਿਆ ਹੋਇਆ ਸੰਤੋਖ ਦਾ ਉਪਦੇਸ਼ ਕੜਾਹ ਪ੍ਰਸ਼ਾਦ ਵਰਤਣ ਵੇਲੇ ਦੀ ਬੇ-ਰਸੀ ਵਿੱਚ ਗੁਆਚਣ ਲਗ ਪਿਆ।
ਲੱਬੀ ਸੁਆਰਥੀ ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਕਲਜੁਗ ਦੀ ਸਾਖੀ ਜੋੜ ਕੇ ਇਹ ਕਹਾਣੀ ਵੀ ਚਲਾ ਦਿਤੀ ਕਿ ਸਤਿਗੁਰੂ ਜੀ ਨੇ ਕਲਜੁਗ ਨੂੰ ਆਗਿਆ ਦੇ ਦਿਤੀ ਸੀ ਕਿ ਸਤਸੰਗ ਦੀ ਕਥਾ ਕੀਰਤਨ ਦੇ ਸਮੇਂ ਤੂੰ ਸੰਗਤਿ ਦੇ ਜੋੜਿਆਂ ਵਿਚ ਟਿਕਿਆ ਰਿਹਾ ਕਰ, ਪਰ ਕੜਾਹ ਪ੍ਰਸ਼ਾਦ ਵਰਤਣ ਵੇਲੇ ਬੇਸ਼ੱਕ ਅੰਦਰ ਲੰਘ ਆਇਆ ਕਰ।ਇਸ ਤਰ੍ਹਾਂ ਆਪਣੇ ਨਿੱਜੀ ਚਸਕੇ ਦੀ ਬੁਰਾਈ ਵੀ ਸਤਿਗੁਰੂ ਜੀ ਦੇ ਜ਼ਿੰਮੇ ਪਾਈ ਗਈ।
ਕੋਈ ਵੀ ਇੱਕ ਬੁਰਾਈ ਦੂਜਿਆਂ ਦੇ ਪਲਰਨ ਦਾ ਵਸੀਲਾ ਬਣ ਜਾਇਆ ਕਰਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਸਿੱਖਾਂ ਨੂੰ ਬਚਾਉਣ ਲਈ ਇਕ ਦਿਨ ਹਾਸ-ਰਸ ਦਾ ਇਕ ਕੌਤਕ ਵਰਤਿਆ। ਅਨੰਦਪੁਰ ਦਾ ਹੀ ਜ਼ਿਕਰ ਹੈ। ਸਵੇਰ ਦੇ ਦੀਵਾਨ ਦੀ ਸਮਾਪਤੀ ‘ਤੇ ਜਦੋਂ ਅਰਦਾਸ ਹੋ ਚੁਕੀ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਣਾ ਸੀ, ਤਾਂ ਸਤਿਗੁਰੂ ਜੀ ਨੇ ਹੁਕਮ ਦਿੱਤਾ ਕਿ ਸਭ ਸਿੱਖ ਲੁਟ ਲੈਣ। ਇਹ ਸੁਣਦਿਆਂ ਹੀ ਬਹੁਤ ਸਾਰੇ ਸਿੱਖ ਉੱਠੇ ਅਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਲਗ ਪਏ। ਕੜਾਹ ਪੈਰਾਂ ਵਿੱਚ ਵੀ ਰੁਲਿਆ।
ਜਿਨ੍ਹਾਂ ਸਿੱਖਾਂ ਨੇ ਇਸ ਲੁੱਟ ਵਿੱਚ ਹਿੱਸਾ ਨਹੀਂ ਸੀ ਲਿਆ, ਉਹਨਾਂ ਨੂੰ ਸਤਿਗੁਰੂ ਜੀ ਨੇ ਉਚੇਚੇ ਦੂਜੀ ਵਾਰੀ ਪ੍ਰੇਰਨਾ ਕੀਤੀ, ਪਰ ਉਹ ਫਿਰ ਵੀ ਸੰਤੋਖ ਵਿੱਚ ਟਿਕੇ ਬੈਠੇ ਰਹੇ।
ਜਦੋਂ ਇਹ ਰੌਲਾ ਮੁਕ ਗਿਆ, ਤਾਂ ਸਤਿਗੁਰੂ ਜੀ ਨੇ ਸੰਤੋਖੀ ਸਿੱਖਾਂ ਦੀ ਵਡਿਆਈ ਕੀਤੀ, ਦੂਜਿਆਂ ਨੂੰ ਮਿੱਠੀ-ਮਿੱਠੀ ਝਾੜ ਪਾਈ ਤੇ ਸਮਝਾਇਆ ਕਿ ਸਿੱਖ ਕਦੇ ਵੀ ਸੰਤੋਖ-ਹੀਣ ਨਾ ਹੋਵੇ। ਇਹ ਅਤਿ ਦਰਜੇ ਦਾ ਨੀਵਾਂ-ਪਨ ਹੈ ਕਿ ਸੁਆਰਥੀਆਂ ਨੇ ਚਸਕੇ ਤੋਂ ਪੈਦਾ ਹੁੰਦੀ ਸ਼ਰਮਿੰਦਗੀ ਨੂੰ ਲੁਕਾਉਣ ਲਈ ਕਲਜੁਗ ਦੀ ਕਹਾਣੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੋੜ ਰੱਖੀ ਹੈ।
वासना का आदमी
गुरु नानक देव जी ने देश से संक्रामक रोग को दूर करने के लिए दो संस्थाएँ शुरू कीं – सांझा लंगर और सत्संग में कराह प्रशाद। जब सभी जातियों के लोग एक साथ सत्संग में बैठते थे, तो उन्हें सिखाया जाता था कि सभी प्राणियों में एक ही ईश्वर का प्रकाश विद्यमान है। इस शिक्षा को व्यावहारिक जीवन में लाने के लिए सभी को उसी सत्संग में ही खाने के लिए कढ़ाह प्रसाद परोसा गया।
इसका परिणाम यह हुआ कि गुरु साहिब के नामधारियों के बीच छुआछूत का भ्रम धीरे-धीरे ख़त्म हो गया।
लेकिन जीभ का काटना बुरा होता है। कई लोग इसके आदी हो गए और कढ़ाह प्रसाद का एक से अधिक बार सेवन करने लगे। इस अपोधाप के कारण कभी-कभी कढ़ाह प्रसाद का उपयोग करते समय शोर होने लगा और शरारत भी होने लगी। गुरबाणी के माध्यम से सुना गया संतोष का संदेश कढ़ाह प्रसाद के उपयोग के खालीपन में गुम होने लगा।
वामपंथी स्वाथ लोगों ने कलजुग की गवाही को गुरु नानक देव जी के जीवन से भी जोड़ दिया और यह कहानी फैला दी कि सतगुरु ने कलजुग को आज्ञा दी थी कि तुम कीर्तन के दौरान सत्संग की कहानी को संगत के दिलों में बसाओ, लेकिन बेशक कर प्रसाद खाते समय अन्दर आ जाओ, इस प्रकार उनके व्यक्तिगत स्वाद का दोष भी सतगुरु जी पर लग गया।कोई भी एक बुराई दूसरों को सीखने का जरिया बन जाती है।
गुरु गोबिंद सिंह जी ने सिखों को इससे बचाने के लिए एक दिन एक वाकय सुनाया। श्री आनंदपुर का उल्लेख है। सुबह दीवान के अंत में, जब प्रार्थना की गई और कारा प्रसाद परोसा जाना था, सतगुरु ने आदेश दिया कि सभी सिखों टूट पडो। यह सुनकर बहुत से सिक्ख उठ खड़े हुए और गुरु की आज्ञा का पालन करने लगे। कड़ाही भी पैरों में लुढ़क गई।
जिन सिक्खों ने इस डकैती में भाग नहीं लिया, उन्हें सतगुरु जी ने दूसरी बार बहुत प्रोत्साहित किया, परन्तु वे फिर भी सन्तुष्ट होकर बैठे रहे।
जब हंगामा शांत हुआ तो सतगुरु जी ने संतुष्ट सिक्खों की प्रशंसा की, दूसरों का अभिनंदन किया और समझाया कि सिक्ख को कभी असंतुष्ट नहीं होना चाहिए। यह अत्यंत निम्न स्तर की बात है कि स्वाथÊ लोगों ने चस्के से उत्पन्न शर्मिंदगी को छुपाने के लिए कलजुग की कहानी को गुरु नानक देव जी के जीवन से जोड़ दिया है।
The trap of greed and desire
This narrative highlights a moral lesson from the teachings of Guru Nanak Dev Ji and Guru Gobind Singh Ji regarding contentment and the dangers of greed and selfishness.
The introduction of Langar (community kitchen) and Karah Prashad (a sweet offering) by Guru Nanak Dev Ji was a revolutionary step toward promoting equality and unity among people of all castes and backgrounds. The idea was to bring everyone together in a spirit of shared humanity, where the light of the Divine is recognized in every individual. Through these practices, the illusion of untouchability and discrimination started to fade away among the followers of Guru Sahib.
However, over time, some people began to misuse the practice by taking more than their share of Karah Prashad, driven by greed.
This behavior caused disruptions and confusion, which diluted the teachings of contentment and humility emphasized in Gurbani (the Sikh scriptures). Some even distorted the narrative to justify their actions, falsely attributing their selfish desires to the permission of Kaljug (the current age of darkness according to Hindu cosmology) and associating it with the teachings of Guru Nanak Dev Ji.
To address this issue, Guru Gobind Singh Ji, the tenth Sikh Guru, devised a method to teach a lesson to the Sikhs. He instructed them to “loot” the Karah Prashad during one of the gatherings in Anandpur. Some Sikhs, driven by greed, followed the order without understanding its deeper meaning, while others remained content and refrained from taking part in the act. After the commotion, Guru Gobind Singh Ji praised those who demonstrated contentment and used the opportunity to teach that a true Sikh should never succumb to greed or selfishness. He also condemned the false narrative that connected the indulgence in Karah Prashad with the teachings of Guru Nanak Dev Ji.
This story serves as a reminder of the importance of contentment, humility, and the rejection of greed, as well as the dangers of distorting spiritual teachings for personal gain.