ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਕੁੱਝ ਸੇਧ ਦੇਣ ਵਾਲੀਆਂ ਘਟਨਾਵਾਂ
ਹਾਸ ਰਸ ਦੇ ਮਨੁੱਖਤਾ-ਜਨਕ ਕੌਤਕ
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਕਈ ਅਜਿਹੀਆਂ ਸਾਖੀਆਂ ਮਿਲਦੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਿੱਖ ਕੌਮ ਵਾਸਤੇ ਸਹੀਂ ਪੂਰਨੇ ਪਾਉਣ ਲਈ ਉਹ ਕਈ ਵਾਰੀ ਹਾਸ-ਰਸ ਦੇ ਕੌਤਕ ਵੀ ਰਚ ਦਿੰਦੇ ਸਨ । ਸੁਭਾਵਿਕ ਹੀ ਇਨਸਾਨ ਹਾਸ-ਰਸ ਦੀਆਂ ਗੱਲਾਂ ਵੱਲ ਪੂਰਾ ਧਿਆਨ ਦੇਂਦਾ ਹੈ ਅਤੇ ਇਸ ਤਰ੍ਹਾਂ ਉਸ ਕੌਤਕ ਦੀ ਰਾਹੀਂ ਸਿਖਾਈ ਸਿੱਖਿਆ ਨੂੰ ਸੌਖੇ ਹੀ ਗ੍ਰਹਿਣ ਕਰਨ ਜੋਗਾ ਹੋ ਜਾਂਦਾ ਹੈ।
ਲਾਲਚ ਦੇ ਕਾਰਨ ਹਾਸੋ-ਹੀਣਤਾ
ਅਨੰਦਪੁਰ ਸਾਹਿਬ ਦਾ ਜ਼ਿਕਰ ਹੈ। ਇਕ ਦਿਨ ਸਵੇਰ ਦੇ ਦੀਵਾਨ ਸਮੇਂ ਸਤਿਗੁਰੂ ਜੀ ਨੇ ਲਾਂਗਰੀਆਂ ਨੂੰ ਹੁਕਮ ਭੇਜਿਆ ਕਿ ਵਧੀਆ ਬਾਸਮਤੀ ਦਾ ਬਹੁਤ ਸਾਰਾ ਪੁਲਾਓ ਤਿਆਰ ਕਰੋ ਅਤੇ ਦੀਵਾਨ-ਅਸਥਾਨ ਵਿੱਚ ਲੈ ਕੇ ਆਓ। ਪੁਲਾਉ ਤਿਆਰ ਹੋ ਗਿਆ, ਲਾਂਗਰੀ ਭਰੇ ਹੋਏ ਕੜਾਹੇ ਦੀਵਾਨ ਵਿੱਚ ਹੀ ਲੈ ਆਏ। ਸਤਿਗੁਰੂ ਜੀ ਨੇ ਅਨੰਦਪੁਰ ਦੇ ਸਾਰੇ ਕੁੱਤੇ ਇਕੱਠੇ ਕਰਾ ਕੇ ਉਸ ਪਲਾਉ ਉੱਤੇ ਛੱਡ ਦਿੱਤੇ। ਪਲਾਉ ਇਤਨਾ ਜ਼ਿਆਦਾ ਸੀ ਕਿ ਸਾਰੇ ਕੁੱਤੇ ਰੱਜ-ਰੱਜ ਕੇ ਵੀ ਖਾ ਲੈਂਦੇ, ਤਾਂ ਵੀ ਬਹੁਤ ਸਾਰਾ ਵਧ ਜਾਂਦਾ। ਪਰ ਕੁੱਤਿਆਂ ਨੇ ਆਪਣਾ ਈਰਖਾ ਵਾਲਾ ਸੁਭਾਅ ਵਰਤਿਆ। ਰਲ ਕੇ ਪੁਲਾਉ ਖਾਣ ਦੀ ਥਾਂ ਉਹਨਾਂ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਅਤੇ ਲੜ-ਲੜ ਕੇ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਏ। ਪੁਲਾਉ ਵੀ ਦਾਣਾ-ਦਾਣਾ ਹੋ ਕੇ ਉਹਨਾਂ ਦੇ ਪੈਰਾਂ ਹੇਠ ਮਿੱਟੀ ਵਿੱਚ ਰੁਲ ਗਿਆ।
ਕਾਫੀ ਸਮਾਂ ਇਹ ਤਮਾਸ਼ਾ ਚਲਦਾ ਰਿਹਾ। ਕਿਸੇ ਵੀ ਕੁੱਤੇ ਨੇ ਇੱਕ ਵੀ ਦਾਣਾ ਮੂੰਹ ਨਾ ਲਾਇਆ। ਇਹ ਸਭ ਵੇਖ-ਵੇਖ ਕੇ ਸਿੱਖ ਬਹੁਤ ਹੱਸਦੇ ਰਹੇ। ਆਖ਼ਰ ’ਚ ਸਤਿਗੁਰੂ ਜੀ ਨੇ ਸਿੱਖਾਂ ਨੂੰ ਸੰਬੋਧਨ ਕਰ ਕੇ ਆਖਿਆ ਕਿ ਮਨੁੱਖ ਨੂੰ ਕੁੱਤੇ ਦੇ ਇਸ ਨੀਵੇਂ ਸੁਭਾਅ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਜਿਸ ਵੀ ਕੌਮ ਜਾਂ ਦੇਸ਼ ਦੇ ਲੋਕ ਧਨ, ਸੋਭਾ ਜਾਂ ਚੌਧਰ ਆਦਿਕ ਦੀ ਖ਼ਾਤਰ ਕੁੱਤਿਆਂ ਵਾਂਗ ਆਪਸ ਵਿੱਚ ਲੜਦੇ ਹਨ।ਉਹਨਾਂ ਦੇ ਪੱਲੇ ਕੁੱਝ ਨਹੀਂ ਪੈਂਦਾ। ਮੁਫ਼ਤ ਵਿੱਚ ਉਹ ਦੁਨੀਆ ਦੀਆਂ ਨਜ਼ਰਾਂ ਵਿੱਚ ਹਾਸੋ-ਹੀਣੇ ਹੋ ਜਾਂਦੇ ਹਨ।
श्री गुरु गोबिंद सिंह जी के जीवन की कुछ शिक्षाप्रद घटनाएँ
गुरु गोबिंद सिंह जी के पास हास्य के माध्यम से गहन संदेश देने का एक अनूठा तरीका था, अक्सर सिख समुदाय से जुड़ने के लिए हल्के-फुल्के अंदाज का इस्तेमाल करते थे। उनकी कहानियाँ हमें याद दिलाती हैं कि हँसी समझ और सौहार्द को बढ़ावा दे सकती है।
कुत्तों से एक सबक
आनंदपुर में एक यादगार घटना में, सुबह के दीवान के दौरान, सतगुरु जी ने बासमती चावल की दावत का आदेश दिया। जब भोजन तैयार हो गया, तो उन्होंने आनंदपुर के कुत्तों को भोजन का आनंद लेने के लिए बुलाया। हालाँकि, एक साथ दावत करने के बजाय, कुत्ते भोजन के लिए लड़ने लगे। उनकी ईर्ष्या और लालच ने अराजकता पैदा कर दी, और एक भी कुत्ता खाने में कामयाब नहीं हुआ, जिससे भोजन ज़मीन पर बिखर गया।
इस बेतुके दृश्य ने सभा में हँसी ला दी, लेकिन सतगुरु जी ने जल्दी ही इसे एक सबक में बदल दिया। उन्होंने बताया कि कुत्तों की तरह, मनुष्य अक्सर धन, सुंदरता और स्थिति को लेकर झगड़ते हैं, जो वास्तव में मायने रखता है उसे भूल जाते हैं। उनके पास उपलब्ध उपहारों का आनंद लेने के बजाय, वे अपने स्वार्थ में हास्यास्पद हो जाते हैं।
मुख्य बात
गुरु गोबिंद सिंह जी की कहानी लालच की मूर्खता की याद दिलाती है। हास्य के माध्यम से, उन्होंने एक गंभीर सत्य को दर्शाया: जब हम ईर्ष्या और प्रतिस्पर्धा को अपने जीवन पर हावी होने देते हैं, तो हम समुदाय और साझा करने के आनंद से चूक जाते हैं। हँसी में, हम स्पष्टता पाते हैं, और विनम्रता में, हम जुड़ाव पाते हैं।
Some instructive events in the life of Sri Guru Gobind Singh Ji
Guru Gobind Singh Ji had a unique way of conveying profound messages through humor, often using lightheartedness to connect with the Sikh community. His stories remind us that laughter can foster understanding and camaraderie.
A Lesson from Dogs
In one memorable incident in Anandpur, during a morning Diwan, Satguru Ji ordered a feast of Basmati rice. When the food was prepared, he called the dogs of Anandpur to enjoy the meal. However, instead of feasting together, the dogs began to fight over the food. Their jealousy and greed led to chaos, and not a single dog managed to eat, leaving the food scattered on the ground.
This absurd scene brought laughter to the assembly, but Satguru Ji quickly turned it into a lesson. He pointed out that just like the dogs, humans often squabble over wealth, beauty, and status, losing sight of what truly matters. Instead of enjoying the bounty available to them, they become ridiculous in their selfishness.
The Takeaway
Guru Gobind Singh Ji’s story serves as a reminder of the folly of greed. Through humor, he illustrated a serious truth: when we let envy and competition dominate our lives, we miss out on the joy of community and sharing. In laughter, we find clarity, and in humility, we find connection.