Parkash Purb Sahib Shri Guru Hargobind Sahib Ji
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 1595 ਵਿੱਚ ਗੁਰੂ ਕੀ
ਵਡਾਲੀ (ਅੰਮ੍ਰਿਤਸਰ) ਹੋਇਆ । ਪਿਤਾ : ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ : ਧੰਨ ਧੰਨ ਮਾਤਾ ਗੰਗਾ ਜੀ ਸੁਪਤਨੀ : ਧੰਨ ਧੰਨ ਮਾਤਾ ਦਮੋਦਰੀ ਜੀ, ਧੰਨ ਧੰਨ ਮਾਤਾ ਨਾਨਕੀ ਜੀ, ਧੰਨ ਧੰਨ ਮਾਤਾ ਮਹੇਸ਼ਵਰੀ ਜੀ ਸਪੁੱਤਰੀ
: ਧੰਨ ਧੰਨ ਬੀਬੀ ਵੀਰੋ ਜੀ ਸਪੁੱਤਰ : ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟੱਲ ਰਾਏ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 1609 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਨਾ ਕੀਤੀ ਅਤੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ । 1612 ਵਿੱਚ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਰਿਹਾਅ ਕਰਵਾਏ । 1628, 1630, 1631, 1634 ਵਿੱਚ ਚਾਰ ਧਰਮ ਯੁੱਧ ਕੀਤੇ ਤੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ । ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਮਾਤਾ ਭਾਗ ਭਰੀ ਜੀ, ਬੀਬੀ ਕੌਲਾਂ ਜੀ ਦਾ ਅੰਤਿਮ ਵੇਲਾ ਸੰਭਾਲਿਆ।