ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਸਲੋਕ ਮ:੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ ਮ: ੫ ॥ ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ ਪਉੜੀ ॥ ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥ (ਅੰਗ ੫੨੦)

ਅਰਥ: (ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ,ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ। ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ ॥੧॥ ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ, ਪਰ, ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ) ॥੨॥ (ਹੇ ਪ੍ਰਭੂ!) ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ। ਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, ਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ। ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ। ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ (ਅੰਗ ੬੬੦)

ਅਰਥ: ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ (ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ ॥੧॥ ਰਹਾਉ ॥ ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨ ਚਾਹੀਦਾ ਹੈ (ਦੁੱਖਾਂ ਵਿਚੋਂ) ਅਾਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ ॥੨॥ ਹੇ ਦਿਆਲ ਪ੍ਰਭੂ! (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ। ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ॥੧॥ ਰਹਾਉ ॥ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ ॥੩॥ ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ॥੧॥ ਰਹਾਉ ॥ (ਦੁਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ ਜੀ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ ॥੪॥ ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥੪॥੧॥

ਫਕੀਰ ਹਮਜ਼ਾ ਗੌਂਸ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਲੇਦਾਖ ਤੋਂ ਹੁੰਦੇ ਹੋਏ ਸ੍ਰੀ ਨਗਰ ਤੇ ਜੰਮੂ ਦੇ ਰਸਤੇ ਸਿਆਲਕੋਟ ਆ ਪਹੁੰਚੇ। ਇੱਥੇ ਹਮਜ਼ਾ ਗੌਂਸ ਨਾਂ ਦਾ ਇੱਕ ਫਕੀਰ ਰਹਿੰਦਾ ਸੀ, ਜੋ ਸਾਰੇ ਸ਼ਹਿਰ ਨੂੰ ਗਰਕ ਕਰਨ ਲਈ ਇੱਕ ਗੁੰਬਦ ਵਿੱਚ ਬੈਠਾ ਚਾਲੀਹਾ ਕੱਟ ਰਿਹਾ ਸੀ, ਕਿਉਂਕਿ ਉਹ ਕਹਿੰਦਾ ਸੀ ਕਿ ਇਸ ਸਾਰੇ ਸ਼ਹਿਰ ਵਿਚ ਬੁਰੇ ਤੇ ਪਾਪੀ ਲੋਕ ਵੱਸਦੇ ਹਨ, ਜੋ ਅੱਲ੍ਹਾ-ਤਾਲਾ ਨੂੰ ਨਹੀਂ ਮੰਨਦੇ ਅਤੇ ਉਸ ਦੇ ਫਕੀਰਾਂ ਦੇ ਉਪਦੇਸ਼ਾਂ ਅਨੁਸਾਰ ਨਹੀਂ ਚੱਲਦੇ। ਗੁਰੂ ਸਾਹਿਬ ਜੀ ਨੇ ਸ਼ਹਿਰ ਨੂੰ ਬਚਾਉਣ ਅਤੇ ਉਸ ਫਕੀਰ ਨੂੰ ਸਿੱਧੇ ਰਸਤੇ ਪਾਉਣ ਲਈ, ਜਦੋਂ ਉਸ ਫਕੀਰ ਦੇ ਗੁੰਬਦ ‘ਤੇ (ਜਿਸ ਵਿੱਚ ਬੈਠਾ ਉਹ ਚਾਲੀਹਾ ਕੱਟ ਰਿਹਾ ਸੀ) ਅੰਮ੍ਰਿਤਮਈ ਨਿਗਾਹ ਪਾਈ ਤਾਂ ਉਹ ਗੁੰਬਦ ਫਟ ਗਿਆ ਤੇ ਉਸ ਫਕੀਰ ਦਾ ਚਾਲੀਹਾ ਭੰਗ ਹੋ ਗਿਆ। ਉਹ ਗੁੱਸੇ ਦਾ ਮਾਰਿਆ ਬਾਹਰ ਆਇਆ। ਪਰ ਇਲਾਹੀ ਨੂਰ ਗੁਰੂ ਜੀ ਦੇ ਦਰਸ਼ਨ ਕਰਕੇ ਸ਼ਾਂਤ ਹੋ ਗਿਆ ਤੇ ਗੁਰੂ ਸਾਹਿਬ ਜੀ ਨੂੰ ਆਖਣ ਲੱਗਾ ਕਿ ਤੁਸੀਂ ਮੇਰਾ ਚਾਲੀਹਾ ਕਿਉਂ ਭੰਗ ਕੀਤਾ ਹੈ? ਇਹ ਸਾਰਾ ਸ਼ਹਿਰ ਕਾਫਰਾਂ ਦਾ ਹੈ, ਜੋ ਝੂਠ ਹੀ ਬੋਲਦੇ ਹਨ ਤੇ ਸੱਚ ਦੀ ਪਹਿਚਾਣ ਨਹੀਂ ਕਰਦੇ, ਇਸ ਲਈ ਮੈਂ ਇਸ ਸ਼ਹਿਰ ਨੂੰ ਨਾਸ਼ ਕਰ ਦਿਆਂਗਾ। ਗੁਰੂ ਸਾਹਿਬ ਜੀ ਉਸ ਨੂੰ ਆਖਣ ਲੱਗੇ, “ਫਕੀਰਾਂ ਦਾ ਕੰਮ ਵਰ-ਸ਼ਰਾਫ ਦੇ ਕੇ ਕਿਸੇ ਨੂੰ ਵਸਾਉਣਾ ਜਾਂ ਉਜਾੜਨਾ ਨਹੀਂ ਹੁੰਦਾ, ਸਗੋਂ ਭੁੱਲਿਆਂ-ਭਟਕਿਆਂ ਨੂੰ ਪ੍ਰਭੂ ਦੇ ਲੜ ਲਾਉਣਾ ਹੁੰਦਾ ਹੈ। ਨਾਲੇ ਇਸ ਸ਼ਹਿਰ ਵਿੱਚ ਸਾਰੇ ਹੀ ਬੁਰੇ ਲੋਕ ਨਹੀਂ ਹਨ, ਬਲਕਿ ਕਈ ਸੱਚੇ ਅਤੇ ਧਰਮੀ ਆਦਮੀ ਵੀ ਵੱਸਦੇ ਹਨ।” ਉਸ ਫਕੀਰ ਨੇ ਕਿਹਾ ਕਿ ਜੇ ਹਨ ਤਾਂ ਮੈਨੂੰ ਵੀ ਉਨ੍ਹਾਂ ਦੇ ਦਰਸ਼ਨ ਕਰਵਾਉ।
ਗੁਰੂ ਸਾਹਿਬ ਜੀ ਨੇ ਹਮਜਾ ਗੌਂਸ ਦਾ ਹੰਕਾਰ ਦੂਰ ਕਰਕੇ, ਉਸ ਨੂੰ ਸੱਚ ਦਾ ਉਪਦੇਸ਼ ਦੇਣ ਲਈ ਭਾਈ ਮਰਦਾਨਾ ਜੀ ਨੂੰ ਦੋ ਪੈਸੇ ਦੇ ਕੇ ਇੱਕ ਪੈਸੈ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦਣ ਲਈ ਸ਼ਹਿਰ ਵਿੱਚ ਭੇਜਿਆ। ਭਾਈ ਮਰਦਾਨਾ ਜੀ ਜਿੱਥੇ ਵੀ ਜਾਣ ਲੋਕ ਮਾਖੌਲ ਕਰਨ ਕਿ ਸੱਚ ਤੇ ਝੂਠ ਵੀ ਕੋਈ ਸੌਦਾ ਹੈ। ਪਰ ਜਦੋਂ ਉਨ੍ਹਾਂ ਨੇ ਮੂਲੇ ਖੱਤਰੀ ਦੀ ਦੁਕਾਨ ‘ਤੇ ਜਾ ਕੇ ਉਸ ਤੋਂ ਇਹ ਸੌਦਾ ਮੰਗਿਆ ਤਾਂ ਉਸ ਨੇ ਦੋ ਪੈਸੇ ਲੈ ਲਏ ਅਤੇ ਇੱਕ ਕਾਗਜ ‘ਤੇ ਲਿਖ ਕੇ ਦੇ ਦਿੱਤਾ ਕਿ ‘ਮਰਨਾ ਸੱਚ’ ਤੇ ‘ਜਿਊਣਾ ਝੂਠ’। ਭਾਈ ਮਰਦਾਨਾ ਜੀ ਇਹ ਸੌਦਾ (ਲਿਖੀ ਹੋਈ ਪਰਚੀ) ਲੈ ਕੇ ਗੁਰੂ ਜੀ ਕੋਲ ਆ ਗਏ ਤੇ ਉਨ੍ਹਾਂ ਨੇ ਹਮਜਾ ਗੌਂਸ ਤੇ ਹੋਰ ਸਾਰਿਆਂ ਨੂੰ ਮੂਲੇ ਖੱਤਰੀ ਦੇ ਲਿਖੇ ਸ਼ਬਦ ਪੜ੍ਹ ਕੇ ਸੁਣਾਏ। ਪੀਰ ਹਮਜਾ ਗੌਂਸ ਇਹ ਸੁਣ ਕੇ ਬੜਾ ਪ੍ਰਭਾਵਿਤ ਹੋਇਆ ਤੇ ਉਸ ਨੂੰ ਸਮਝ ਆ ਗਈ ਕਿ ਵਾਕੇ ਹੀ ਇਸ ਸ਼ਹਿਰ ਵਿਚ ਜਿੱਥੇ ਬੁਰੇ ਲੋਕ ਰਹਿੰਦੇ ਹਨ, ਉੱਥੇ ਭਲੇ ਲੋਕ ਵੀ ਵਸਦੇ ਹਨ ਅਤੇ ਉਹ ਜਾਣ ਗਿਆ ਕਿ ਗੁਰੂ ਸਾਹਿਬ ਜੀ ਤਾਂ ਅੱਲ੍ਹਾ-ਤਾਲਾ ਦਾ ਨੂਰ ਹਨ ਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ ਅਤੇ ਉਨ੍ਹਾਂ ਤੋਂ ਉਪਦੇਸ਼ ਲੈ ਕੇ ਸੱਚ ਦੇ ਮਾਰਗ ‘ਤੇ ਚੱਲ ਪਿਆ।

फ़कीर हमज़ा गौंट


अपनी उदासी के दौरान गुरु नानक देव जी श्रीनगर होते हुए सियालकोट और लेदख होते हुए जम्मू पहुंचे। यहाँ हमजा गोअन्स नाम का एक फकीर रहता था, जो एक गुम्बद में बैठकर पूरे शहर को खुश करने के लिए चालीहा काट रहा था, क्योंकि वह कहता था कि यह पूरा शहर बुरे और पापी लोगों से बसा हुआ है, जो अल्लाह पर विश्वास नहीं करते और वे ऐसा नहीं करते। अपने फकीरों की शिक्षाओं का पालन नहीं करते। शहर को बचाने और फकीर को सही रास्ते पर लाने के लिए, जब गुरु साहिब जी ने अपनी अमृत भरी दृष्टि फकीर के गुंबद पर डाली (जिसमें वह बैठकर अपनी चालीहा काट रहा था), गुंबद फट गया और फकीर की चालीहा टूट गई। वह गुस्से में बाहर आया। लेकिन गुरु जी की दिव्य ज्योति को देखकर वह शांत हो गया और गुरु साहिब जी से पूछने लगा, “आपने मेरा चालीहा क्यों तोड़ा?” यह पूरा शहर काफिरों का है, जो केवल झूठ बोलते हैं और सच्चाई को नहीं पहचानते, इसलिए मैं इस शहर को नष्ट कर दूंगा। गुरू साहिब जी ने उससे कहना शुरू किया, “फकीरों का काम आशीर्वाद देकर किसी को बसाना या उजाड़ना नहीं है, बल्कि खोए हुए और भटके हुए लोगों को प्रभु तक पहुंचाना है।” “इसके अलावा, इस शहर में सभी लोग बुरे नहीं हैं, बल्कि वहां कई सच्चे और नेक लोग भी रहते हैं।” उस फकीर ने कहा, अगर है तो मुझे भी दिखाओ।
गुरू साहिब जी ने हमजा गौंस के अहंकार को दूर करने के लिए भाई मरदाना जी को शहर में भेजा ताकि वे उन्हें दो पैसे देकर सच्चाई सिखा सकें तथा एक पैसा सच और एक पैसा झूठ खरीद सकें। भाई मरदाना जी जहां भी जाते हैं, लोग उनका मजाक उड़ाते हैं और कहते हैं कि सत्य और झूठ में कोई अंतर नहीं है। लेकिन जब वे मूला खत्री की दुकान पर गए और उससे इस सौदे के बारे में पूछा, तो उसने दो पैसे लिए और एक कागज पर लिख दिया कि ‘मरना सच है’ और ‘जीना झूठ है’। भाई मरदाना जी इस लिखित अनुबंध (पर्ची) के साथ गुरु जी के पास आए और मूला खत्री द्वारा लिखे गए शब्दों को हमजा गौंस और बाकी सभी को पढ़ा। पीर हमजा गौंस यह सुनकर बहुत प्रभावित हुए और उन्होंने समझा कि वास्तव में, इस शहर में, जहाँ बुरे लोग रहते हैं, वहाँ अच्छे लोग भी रहते हैं और उन्हें पता चला कि गुरु साहिब जी अल्लाह तआला की रोशनी हैं और वे बन गए हैं। वे अपने भक्त बन गये और उनसे शिक्षा लेकर सत्य के मार्ग पर चल पड़े।

Fakir Hamza Gauns


Dhan Dhan Sri Guru Nanak Dev Ji reached Sialkot via Srinagar and Jammu during his Udasis. There lived a fakir named Hamza Gauns, who was cutting the chaliha sitting in a dome to destroy the entire city, because he used to say that bad and sinful people live in this entire city, who do not believe in Allah Ta’ala and do not follow the teachings of his fakirs. When Guru Sahib Ji, in order to save the city and put that fakir on the right path, cast his nectar-like gaze on the dome of that fakir (in which he was cutting the chaliha sitting), that dome exploded and the fakir’s chaliha was broken. He came out in a fit of anger. But after seeing the divine light of Guru Ji, he calmed down and started asking Guru Sahib Ji, why have you broken my chaliha? This entire city belongs to infidels, who only speak lies and do not recognize the truth, so I will destroy this city. Guru Sahib Ji started telling him, “The job of fakirs is not to settle or depopulate anyone by giving blessings, but to make the lost and wandering people fight for the Lord. Also, not all the bad people live in this city, but many true and righteous people also live there.” That fakir said that if there are, then let me see them too.


Guru Sahib Ji, removing the arrogance of Hamza Gauns, sent Bhai Mardana Ji to the city to buy one paise of truth and one paise of lies for two paise to teach him the truth. Wherever Bhai Mardana Ji goes, people mock that truth and lies are also a trade. But when he went to Moola Khatri’s shop and asked him for this deal, he took two paisa and wrote on a piece of paper that ‘Death is truth’ and ‘Living is a lie’.

Bhai Mardana Ji took this deal (written slip) and came to Guru Ji and read the words written by Moola Khatri to Hamza Gauns and everyone else. Pir Hamza Gauns was very impressed after hearing this and he understood that indeed, where bad people live in this city, good people also live there and he came to know that Guru Sahib Ji is the light of Allah Ta’ala and he became his devotee and took his teachings and started on the path of truth.

ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ ਛੰਤੁ ॥ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ॥ ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥ (ਅੰਗ ੭੦੪)

ਅਰਥ: ਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕੁ। ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ।੧। ਛੰਤੁ। ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ। ਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ। ਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ। ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥

(ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ)

ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥ (ਅੰਗ ੬੮੪)

ਅਰਥ: ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ-ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ।ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧।ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ) ।੨। ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ) ।੩।ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ।੪।੨।੫੬।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ (ਅੰਗ ੬੩੪)

ਅਰਥ: ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ)।੧।ਰਹਾਉ। ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ। (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ।੧। ਹੇ ਮਿੱਤਰ! ਘਰ ਦੀ ਇਸਤ੍ਰੀ (ਭੀ) , ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨। ਹੇ ਨਾਨਕ! ਆਖ-ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ। (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ।੩।੧੨।੧੩੯।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ (ਅੰਗ ੬੭੦)

ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥ (ਅੰਗ ੭੦੨)

ਅਰਥ: ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ। ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧। ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ- ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥

ਰੁਹੇਲ ਖੰਡ ਦੇ ਕੌਤਕ “ਸੁੱਕੇ ਖੂਹਾਂ ’ਚ ਆ ਗਿਆ ਪਾਣੀ”

ਜਗਨਨਾਥ ਪੁਰੀ ਤੋਂ ਚੱਲ ਕੇ ਗੁਰੂ ਜੀ ਰੁਹੇਲ ਖੰਡ ਪਹੁੰਚੇ, ਜਿੱਥੇ ਕੁੱਝ ਪਠਾਨਾਂ ਵੱਲੋਂ ਗਰੀਬ ਮਰਦਾਂ, ਔਰਤਾਂ ਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਖ੍ਰੀਦਿਆ ਤੇ ਵੇਚਿਆ ਜਾਂਦਾ ਸੀ। ਜਦੋਂ ਗੁਰੂ ਜੀ ਭਾਈ ਮਰਦਾਨਾ ਜੀ ਦੇ ਨਾਲ ਇੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਸਾਰੀ ਰਾਤ ਨੀਂਦ ਨਾ ਆਈ ਤੇ ਲੋਕਾਂ ਦੇ ਰੋਣ-ਕਰਲਾਉਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ। ਸਵੇਰੇ ਉੱਠਦਿਆਂ ਹੀ ਉਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ, “ਭਾਈ ਮਰਦਾਨਾ ਜੀ ! ਤੁਸੀਂ ਕੁੱਝ ਦਿਨਾਂ ਲਈ ਮੇਰੇ ਤੋਂ ਦੂਰ ਚਲੇ ਜਾਉ, ਕਿਉਂਕਿ ਅਸੀਂ ਹੁਣ ਜਿਸ ਕਾਰਜ਼ ਲਈ ਜਾ ਰਹੇ ਹਾਂ, ਉਹ ਤੁਹਾਡੇ ਤੋਂ ਦੇਖਿਆ ਤੇ ਜਰਿਆ ਨਹੀਂ ਜਾਣਾ। ” ਭਾਈ ਮਰਦਾਨਾ ਜੀ ਨਾ ਚਾਹੁੰਦੇ ਹੋਏ ਵੀ ਗੁਰੂ ਜੀ ਦਾ ਹੁਕਮ ਮੰਨ ਕੇ ਵਿਛੋੜੇ ਦੇ ਬੈਰਾਗ ਵਿੱਚ ਅੱਥਰੂ ਕੇਰਦੇ ਹੋਏ ਉੱਥੋਂ ਚਲੇ ਗਏ। ਭਾਈ ਮਰਦਾਨਾ ਜੀ ਦੇ ਇਹ ਪੁੱਛਣ ‘ਤੇ ਕਿ ਫਿਰ ਮੇਲ ਕਿੱਥੇ ਹੋਵੇਗਾ? ਗੁਰੂ ਜੀ ਨੇ ਫੁਰਮਾਇਆ ਕਿ ਹਫ਼ਤੇ ਬਾਅਦ ਜਿੱਧਰ ਜਾਣ ਦੀ ਇੱਛਾ ਪੈਦਾ ਹੋਵੇ, ਉਧਰ ਨੂੰ ਆ ਜਾਣਾ, ਅਸੀਂ ਤੁਹਾਨੂੰ ਮਿਲ ਜਾਵਾਂਗੇ।

ਗੁਰੂ ਸਾਹਿਬ ਜੀ ਸਮਾਧੀ ਸਥਿਤ ਇੱਕ ਪੱਥਰ ‘ਤੇ ਬੈਠੇ ਹੋਏ ਸਨ ਕਿ ਇੱਕ ਰੁਹੇਲੇ ਨੇ ਗੁਰੂ ਸਾਹਿਬ ਜੀ ਨੂੰ ਆ ਬਾਂਹੋਂ ਫੜ੍ਹਿਆ ਤੇ ਗੁਲਾਮ ਬਣਾ ਕੇ ਆਪਣੇ ਘਰੇ ਲੈ ਗਿਆ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਰੁਹੇਲੇ ਦੀ ਘਰਵਾਲੀ ਨੇ ਦੇਖਿਆ ਕਿ ਸਾਰਾ ਕਮਰਾ ਇਲਾਹੀ ਨੂਰ ਨਾਲ ਭਰਿਆ ਹੋਇਆ ਹੈ ਤੇ ਉਹ ਗੁਰੂ ਜੀ ਦਾ ਇਲਾਹੀ ਚਿਹਰਾ ਦੇਖ ਕੇ ਬੜੀ ਪ੍ਰਭਾਵਿਤ ਹੋਈ ਅਤੇ ਆਪਣੇ ਘਰਵਾਲੇ ਨੂੰ ਆਖਣ ਲੱਗੀ ਕਿ ਇਹ ਤਾਂ ਕੋਈ ਅੱਲ੍ਹਾ-ਤਾਲਾ ਦਾ ਨੂਰ ਜਾਪਦਾ ਹੈ, ਇਸ ਲਈ ਇਸ ਨੂੰ ਗੁਲਾਮ ਬਣਾ ਕੇ ਵੇਚੋ ਨਾ ਤੇ ਛੱਡ ਦਿਉ। ਪਰ ਉਹ ਰੁਹੇਲਾ ਕਹਿਣ ਲੱਗਾ ਕਿ ਮੈਂ ਇਸ ਅਨੋਖੇ ਗੁਲਾਮ ਨੂੰ ਦੋ ਅਰਬੀ ਘੋੜਿਆਂ ਬਦਲੇ ਵੇਚ ਕੇ ਚੰਗੇ ਪੈਸੇ ਕਮਾਵਾਂਗਾ। ਉਸ ਨੇ ਅਗਲੇ ਦਿਨ ਗੁਰੂ ਜੀ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਬਜ਼ਾਰ ਵਿਚ ਇੱਕ ਉੱਚੀ ਥਾਂ ‘ਤੇ ਲਿਜਾ ਕੇ ਖੜਿਆਂ ਕਰ ਦਿੱਤਾ ਤੇ ਬੋਲੀ ਲਗਵਾਉਣੀ ਸ਼ੁਰੂ ਕਰ ਦਿੱਤੀ। ਉੱਥੇ ਹੋਰ ਵੀ ਬਹੁਤ ਸਾਰੇ ਬੱਚਿਆਂ, ਜਵਾਨਾਂ ਤੇ ਔਰਤਾਂ ਦੀ ਬੋਲੀ ਲਗਾ ਕੇ ਉਨ੍ਹਾਂ ਨੂੰ ਖ੍ਰੀਦਿਆ ਤੇ ਵੇਚਿਆ ਜਾ ਰਿਹਾ ਸੀ, ਜੋ ਕਿ ਬਹੁਤ ਰੋ-ਕੁਰਲਾ ਰਹੇ ਸਨ। ਕੱੁਝ ਸਮੇਂ ਬਾਅਦ ਗੁਰੂ ਸਾਹਿਬ ਜੀ ਨੂੰ ਉੱਥੋਂ ਦੇ ਨਵਾਬ ਨੇ ਦੋ ਅਰਬੀ ਘੋੜਿਆਂ ਦੇ ਬਦਲੇ, ਉਸ ਰੁਹੇਲੇ ਪਠਾਨ ਤੋਂ ਖ੍ਰੀਦ ਲਿਆ। ਨਵਾਬ ਨੇ ਗੁਰੂ ਜੀ ਨੂੰ ਕੰਮ ‘ਤੇ ਲਾਉਂਦਿਆਂ ਹੋਇਆਂ, ਗਾਗਰ ਦੇ ਕੇ ਖੂਹ ਤੋਂ ਪਾਣੀ ਲਿਆਉਣ ਲਈ ਭੇਜਿਆ। ਪਰ ਜਦੋਂ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਤਾਂ ਖੂਹ ਵਿਚ ਪਾਣੀ ਨਹੀਂ ਸੀ ਤੇ ਸ਼ਹਿਰ ਦੇ ਬਾਕੀ ਹੋਰ ਸਾਰੇ ਖੂਹਾਂ ਵਿੱਚੋਂ ਵੀ ਪਾਣੀ ਸੁੱਕ ਚੁੱਕਾ ਸੀ। ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚ ਗਈ। ਗੁਰੂ ਸਾਹਿਬ ਜੀ ਜਦੋਂ ਵਾਪਸ ਆ ਰਹੇ ਸਨ ਤਾਂ ਨਵਾਬ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਦੁਆਲੇ ਇੱਕ ਅਨੌਖੇ ਪ੍ਰਕਾਸ਼ ਦਾ ਓਰਾ (ਚੱਕਰ) ਬਣਿਆ ਹੋਇਆ ਸੀ ਤੇ ਗਾਗਰ ਗੁਰੂ ਸਾਹਿਬ ਜੀ ਦੇ ਸਿਰ ਤੋਂ ਉੱਪਰ ਹਵਾ ਵਿੱਚ ਚੁੱਕੀ ਹੋਈ ਸੀ। ਨਵਾਬ ਇਹ ਕੌਤਕ ਦੇਖ ਕੇ ਬੜਾ ਭੈਭੀਤ ਹੋਇਆ ਤੇ ਉਸ ਨੂੰ ਸਮਝ ਆ ਗਈ ਕਿ ਇਹ ਪੁਰਸ਼ ਤਾਂ ਕੋਈ ਅੱਲ੍ਹਾ-ਤਾਲਾ ਦਾ ਨੂਰ ਹੈ। ਉਹ ਗੁਰੂ ਜੀ ਦੇ ਚਰਨਾਂ ‘ਤੇ ਢਹਿ ਪਿਆ ਤੇ ਮਾਫ਼ੀ ਮੰਗਣ ਲੱਗਾ।
ਸਾਰੇ ਸ਼ਹਿਰ ਦੇ ਲੋਕ ਨਵਾਬ ਕੋਲ ਆ ਗਏ ਤੇ ਉਸ ਨੂੰ ਕਹਿਣ ਲੱਗੇ ਕਿ ਸ਼ਹਿਰ ਦਾ ਨਵਾਬ ਹੋਣ ਦੇ ਨਾਤੇ ਉਹ ਸ਼ਹਿਰ-ਵਾਸੀਆਂ ਲਈ ਪਾਣੀ ਦਾ ਕੋਈ ਪ੍ਰਬੰਧ ਕਰੇ। ਨਵਾਬ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ ਕਿ ਤੁਸੀਂ ਅੱਲ੍ਹਾ-ਤਾਲਾ ਦਾ ਨੂਰ ਹੋ, ਸੋ ਕਿਰਪਾ ਕਰੋ ਤੇ ਸੁੱਕੇ ਹੋਏ ਖੂਹਾਂ ਵਿੱਚ ਪਾਣੀ ਵਾਪਸ ਲਿਆ ਦਿਉ। ਗੁਰੂ ਸਾਹਿਬ ਜੀ ਉਸ ਨੂੰ ਆਖਣ ਲੱਗੇ ਕਿ ‘ਤੂੰ ਤਾਂ ਨਵਾਬ ਹੈਂ, ਤੇਰਾ ਹੁਕਮ ਸਭ ਥਾਵਾਂ ‘ਤੇ ਚੱਲਦਾ ਹੈ, ਤੂੰ ਪਾਣੀ ਨੂੰ ਵੀ ਹੁਕਮ ਕਰ ਕਿ ਪਾਣੀ ਸ਼ਹਿਰ ਦੇ ਖੂਹਾਂ ਵਿਚ ਵਾਪਸ ਆ ਜਾਵੇ । ‘ ਨਵਾਬ ਆਪਣੀਆਂ ਗਲਤੀਆਂ ਦਾ ਪਛੁਤਾਵਾ ਕਰਦਾ ਹੋਇਆ ਆਖਣ ਲੱਗਾ ਕਿ ‘ਪਾਤਸ਼ਾਹ ਜੀ! ਮੇਰਾ ਹੁਕਮ ਤਾਂ ਇੱਥੇ ਦੋ-ਚਾਰ ਲੋਕਾਂ ‘ਤੇ ਹੀ ਚੱਲਦਾ ਹੈ। ਇਸ ਤੋਂ ਅੱਗੇ ਨਹੀਂ। ਪਰ ਆਪ ਜੀ ਦਾ ਹੁਕਮ ਸਾਰੇ ਖੰਡਾਂ-ਬ੍ਰਹਿਮੰਡਾਂ ਵਿੱਚ ਚੱਲਦਾ ਹੈ, ਇਸ ਲਈ ਆਪ ਜੀ ਹੀ ਕਿਰਪਾ ਕਰਕੇ ਖੂਹਾਂ ਵਿੱਚ ਪਾਣੀ ਪੈਦਾ ਕਰ ਸਕਦੇ ਹੋ।’

ਗੁਰੂ ਸਾਹਿਬ ਜੀ ਆਖਣ ਲੱਗੇ ਇਸ ਲਈ ਤੁਹਾਨੂੰ ਪਹਿਲਾਂ ਸਾਰੇ ਬੁਰੇ ਕੰਮ ਕਰਨੇ ਛੱਡ ਕੇ ਪ੍ਰਭੂ ਦੇ ਨਾਮ-ਸਿਮਰਨ ਨਾਲ ਜੁੜਨਾ ਹੋਵੇਗਾ। ਤੁਸੀਂ ਜਿੰਨੇ ਵੀ ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਹੈ, ਉਨ੍ਹਾਂ ਸਾਰਿਆਂ ਨੂੰ ਰਿਹਾਅ ਕਰੋ ਤੇ ਇੱਥੇ ਧਰਮਸ਼ਾਲਾ ਬਣਾਉ ਅਤੇ ਹਰੇਕ ਆਏ-ਗਏ ਦੀ ਸੇਵਾ ਕਰੋ। ਨਵਾਬ ਅਤੇ ਸਾਰੇ ਸ਼ਹਿਰ ਵਾਸੀਆਂ ਨੇ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਸਾਰੇ ਗੁਲਾਮਾਂ ਤੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਅਤੇ ਉੱਥੇ ਧਰਮਸ਼ਾਲਾ ਬਣਾਉਣ ਦਾ ਵਾਅਦਾ ਕੀਤਾ। ਉਸੇ ਸਮੇਂ ਹੀ ਸ਼ਹਿਰ ਦੇ ਸਾਰੇ ਖੂਹਾਂ ਵਿੱਚ ਪਾਣੀ ਆ ਗਿਆ ਤੇ ਚਾਰੇ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਉਨ੍ਹਾਂ ਸਾਰਿਆਂ ਨੂੰ ਸੱਚ-ਧਰਮ ਦਾ ਉਪਦੇਸ਼ ਦੇ ਕੇ ਅਤੇ ਗੁਲਾਮ ਬਣਾਏ ਹੋਏ ਸਾਰੇ ਕੈਦੀਆਂ ਨੂੰ ਰਿਹਾਅ ਕਰਵਾ ਕੇ, ਉਸੇ ਜਗ੍ਹਾ ਵੱਲ ਨੂੰ ਚੱਲ ਪਏ, ਜਿੱਥੇ ਉਹ ਭਾਈ ਮਰਦਾਨਾ ਜੀ ਨੂੰ ਛੱਡ ਕੇ ਆਏ ਸਨ ਤੇ ਅੱਗੋਂ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਮਿਲ ਪਏ। ਇੱਥੋਂ ਚੱਲ ਕੇ ਰਸਤੇ ਵਿੱਚ ਸੱਚ-ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਸਾਹਿਬ ਜੀ 1510 ਈ: ਨੂੰ ਸੁਲਤਾਨਪੁਰ ਲੋਧੀ ਵਾਪਸ ਆ ਗਏ। ਇਸੇ ਸਮੇਂ ਹੀ ਗੁਰੂ ਸਾਹਿਬ ਜੀ ਨੇ ਅਜਿੱਤੇ ਰੰਧਾਵੇ ਵੱਲੋਂ ਦਿੱਤੀ ਗਈ ਜਗ੍ਹਾ ‘ਤੇ ਰਾਵੀ ਦਰਿਆ ਦੇ ਕੰਢੇ ‘ਤੇ ਕਰਤਾਰਪੁਰ ਨਾਮ ਦਾ ਨਗਰ ਵਸਾਇਆ।

रूहेल खंड का कौतक “सूखे कुओं में पानी आ गया है”

जगन्नाथ पुरी से चलकर गुरु जी रूहेल खंड पहुंचे, जहां कुछ पठान गरीब पुरुषों, महिलाओं और बच्चों को गुलाम बनाकर खरीदते-बेचते थे। जब गुरु जी भाई मरदाना जी के साथ वहां पहुंचे तो उन्हें पूरी रात नींद नहीं आई और लोगों के रोने-धोने की आवाजें आती रहीं। सुबह उठते ही उन्होंने भाई मरदाना जी से कहा, “भाई मरदाना जी! आप कुछ दिनों के लिए मुझसे दूर चले जाइए, क्योंकि जिस काम के लिए हम अभी जा रहे हैं, वह आपको दिखाई या सुनाई नहीं देगा।” भाई मरदाना जी ने न चाहते हुए भी गुरु जी की आज्ञा का पालन किया और वियोग की पीड़ा में आंसू बहाते हुए वहां से चले गए। जब ​​भाई मरदाना जी ने पूछा कि फिर मिलन कहां होगा? गुरु जी ने कहा कि एक सप्ताह बाद जहां भी जाने की इच्छा हो, वहां चले आइए, हम आपसे मिलेंगे।

गुरू साहिब जी समाधि में स्थित एक पत्थर पर बैठे थे कि तभी एक रूहेला आया और गुरू साहिब जी को बाजू से पकड़ कर अपने घर में गुलाम बनाकर ले गया और एक कमरे में बंद कर दिया। रूहेले की पत्नी ने देखा कि पूरा कमरा दिव्य ज्योति से भर गया है और वह गुरू जी का दिव्य चेहरा देखकर बहुत प्रभावित हुई और अपने पति से कहने लगी कि यह तो अल्लाह की तरफ से कोई ज्योति लगती है, इसलिए इसे गुलाम बनाकर मत बेचो और छोड़ दो। परन्तु वह रूहेला कहने लगा कि मैं इस अनोखे गुलाम को दो अरबी घोड़ों के बदले में बेचकर अच्छा पैसा कमाऊंगा। अगले दिन उसने गुरू जी को अच्छे कपड़े पहनाए, बाजार में एक ऊंचे स्थान पर ले जाकर खड़ा कर दिया और बोली लगाने लगा। वहां और भी बहुत से बच्चे, युवक और महिलाएं थीं जिन्हें बोली लगाकर खरीदा-बेचा जा रहा था, जो बहुत रो रहे थे। कुछ समय बाद उस जगह के नवाब ने गुरू साहिब जी को उस सुंदर पठान से दो अरबी घोड़ों के बदले में खरीद लिया।

नवाब ने गुरू जी को काम पर लगाते हुए घड़ा लेकर कुएं से पानी लाने के लिए भेज दिया। लेकिन जब गुरु जी वहाँ पहुँचे तो कुएँ में पानी नहीं था और शहर के बाकी सभी कुओं का पानी सूख चुका था। पूरे शहर में हलचल मच गई। जब गुरु जी वापस लौट रहे थे तो नवाब ने देखा कि गुरु जी के चारों ओर एक अनोखी रोशनी का प्रभामंडल बन गया है और घड़ा गुरु जी के सिर के ऊपर हवा में लहरा रहा है। नवाब यह चमत्कार देखकर बहुत डर गया और उसने समझा कि यह आदमी अल्लाह की तरफ से किसी तरह की रोशनी है। वह गुरु जी के चरणों में गिर गया और माफ़ी मांगने लगा। शहर के लोग नवाब के पास आए और उससे कहा कि वह शहर का नवाब है इसलिए शहरवासियों के लिए पानी का कुछ प्रबंध करें। नवाब गुरु साहिब जी से विनती करने लगा कि आप अल्लाह की रोशनी हैं इसलिए कृपया सूखे कुओं में पानी वापस लाएँ। गुरु साहिब जी ने उससे कहा, ‘आप नवाब हैं, आपका आदेश हर जगह मान्य है, आप भी शहर के कुओं में पानी वापस लाने का आदेश दें।’ नवाब ने अपनी गलतियों पर पश्चाताप करते हुए कहा, ‘राजा! मेरा आदेश यहाँ केवल दो या चार लोगों के लिए मान्य है। इससे अधिक नहीं। लेकिन आपकी आज्ञा सभी महाद्वीपों और ब्रह्मांडों में मान्य है, इसलिए कृपया आप कुओं में पानी उत्पन्न कर सकते हैं।’

गुरु साहिब जी ने कहा, इसलिए, आपको सबसे पहले सभी बुरे कर्मों को छोड़ना होगा और प्रभु के नाम-सिमरन में शामिल होना होगा। जिन लोगों को आपने गुलाम बनाया है, उन्हें रिहा करें और यहां एक धर्मशाला बनाएं और हर आने-जाने वाले की सेवा करें। नवाब और सभी शहरवासियों ने गुरु के आदेश का पालन करते हुए सभी गुलामों और कैदियों को रिहा कर दिया और वहां एक धर्मशाला बनाने का वादा किया। उस समय, शहर के सभी कुओं में पानी आ गया और चारों ओर खुशी की लहर फैल गई। इस तरह, गुरु साहिब जी ने उन सभी को सत्य का उपदेश देने और सभी गुलाम कैदियों को रिहा कराने के बाद, उसी स्थान की ओर प्रस्थान किया, जहाँ उन्होंने भाई मरदाना जी को छोड़ा था और फिर भाई मरदाना जी ने गुरु साहिब जी से मुलाकात की। यहाँ से, रास्ते में सत्य का उपदेश देते हुए, गुरु साहिब जी 1510 ई। में सुल्तानपुर लोधी लौट आए। इस समय गुरु साहिब जी ने अजीत रंधावा द्वारा दी गई जगह पर रावी नदी के तट पर करतारपुर नामक शहर की स्थापना की।

Ruhel Khand’s Story “Water has come into the dry wells”

After walking from Jagannath Puri, Guru Ji reached Ruhel Khand, where some Pathans used to buy and sell poor men, women and children as slaves. When Guru Ji reached there with Bhai Mardana Ji, he could not sleep the whole night and the sounds of people crying and making people cry kept coming. As soon as he got up in the morning, he said to Bhai Mardana Ji, “Bhai Mardana Ji! You should go away from me for a few days, because the work for which we are going now will not be seen or heard from you.” Bhai Mardana Ji, despite not wanting to, obeyed Guru Ji’s order and left from there, shedding tears in the agony of separation. When Bhai Mardana Ji asked where the reunion would take place again? Guru Ji said that after a week, wherever you feel the desire to go, come there, we will meet you.

Guru Sahib Ji was sitting on a stone located in the Samadhi when a Rohela came and grabbed Guru Sahib Ji by the arm and took him to his house as a slave and locked him in a room. The Rohela’s wife saw that the whole room was filled with divine light and she was very impressed to see the divine face of Guru Ji and started telling her husband that this seems to be a light from Allah, so do not sell him as a slave and leave him. But that Rohela started saying that I will earn good money by selling this unique slave in exchange for two Arabian horses. The next day, he dressed Guru Ji well, took him to a high place in the market, made him stand and started bidding. There were many other children, youths and women who were being bought and sold by bidding, who were crying a lot. After some time, the Nawab of that place bought Guru Sahib Ji from that handsome Pathan in exchange for two Arabian horses. The Nawab, while putting Guru Ji to work, sent him to fetch water from the well with a pitcher. But when Guru Ji reached there, there was no water in the well and the water had dried up in all the other wells of the city. There was a commotion in the whole city. When Guru Ji was returning, the Nawab saw that a halo of unique light had formed around Guru Ji and the pitcher was being carried in the air above Guru Ji’s head. The Nawab was very scared to see this miracle and he understood that this man was some kind of light from Allah. He fell at the feet of Guru Ji and started begging for forgiveness.
The people of the city came to the Nawab and asked him to make some arrangements for water for the city residents as he was the Nawab of the city. The Nawab began to request Guru Sahib Ji that you are the light of Allah, so please bring water back to the dry wells. Guru Sahib Ji told him, ‘You are the Nawab, your command is valid everywhere, you also order the water to return to the wells of the city.’ The Nawab, repenting for his mistakes, said, ‘King! My command is valid only for two or four people here. No more than this. But your command is valid in all the continents and universes, so please you can produce water in the wells.’

Guru Sahib Ji said, therefore, you will first have to give up all bad deeds and join the Lord’s Naam-Simran. Release all the people you have enslaved and build a Dharamshala here and serve everyone who comes and goes. The Nawab and all the city residents, obeying the Guru’s order, released all the slaves and prisoners and promised to build a Dharamshala there. At that moment, water came into all the wells of the city and a wave of happiness spread all around. In this way, Guru Sahib Ji, after preaching the truth to all of them and getting all the enslaved prisoners released, set off towards the same place where he had left Bhai Mardana Ji and then Bhai Mardana Ji met Guru Sahib Ji. From here, preaching the truth on the way, Guru Sahib Ji returned to Sultanpur Lodhi in 1510 AD. At this time, Guru Sahib Ji established a city named Kartarpur on the banks of the Ravi River on the place given by Ajit Randhawa.

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥ (ਅੰਗ ੬੨੮)

ਅਰਥ: (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥