ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ
ਹਰਿ ਪ੍ਰਭ ਕਾਜੁ ਰਚਾਇਆ॥
ਗੁਰਮੁਖਿ ਵੀਆਹਣ ਆਇਆ ॥
ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਸਨ ਜਿਨ੍ਹਾਂ ਨੇ ਸਿੱਖ ਧਰਮ ਨੂੰ ਸਿਰਜਿਆ। ਅੱਜ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹੈ। ਗੁਰੂ ਨਾਨਕ ਦੇਵ ਜੀ ਦਾ ਵਿਆਹ1487 ਈਸਵੀ ਨੂੰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਸ਼ਹਿਰ ਵਿਖੇ ਆਈ ਸੀ।ਗੁਰੂ ਨਾਨਕ ਦੇਵ ਜੀ ਦੀ ਊਠਾਂ ਅਤੇ ਘੋੜਿਆਂ ਦੇ ਉੱਪਰ ਬਰਾਤ ਲੈ ਕੇ ਆਏ ਸਨ। ਜਿਸ ਵਿੱਚ ਅਨੇਕਾਂ ਹੀ ਸਾਧੂ ਸ਼ਾਮਲ ਸਨ। ਗੁਰੂ ਨਾਨਕ ਦੇਵ ਜੀ ਦੀ ਬਰਾਤ ਦਾ ਬਟਾਲੇ ਪਹੁੰਚਣ ’ਤੇ ਬੜਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ। ਜਿਸ ਸਥਾਨ ’ਤੇ ਅੱਜ ਕੱਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਮੌਜੂਦ ਹੈ ਇਸ ਜਗ੍ਹਾ ’ਤੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਰੁਕੀ ਸੀ।
ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ ਸੀ ਜਿਨ੍ਹਾਂ ਦੇ ਪਿਤਾ ਦਾ ਨਾਮ ਮੂਲ ਚੰਦ ਸੀ ਅਤੇ ਮਾਤਾ ਦਾ ਨਾਂ ਚੰਦੋ ਰਾਣੀ ਸੀ। ਜਦ ਗੁਰੂ ਨਾਨਕ ਦੇਵ ਜੀ ਦੀ ਬਰਾਤ ਦਾ ਉਤਾਰਾ ਹੋਇਆ ਤਾਂ ਆਪ ਕੁੱਝ ਸਮੇਂ ਵਾਸਤੇ ਇੱਕ ਕੱਚੀ ਕੰਧ ਦੇ ਕੋਲ ਬੈਠ ਗਏ ਅਤੇ ਉਥੋਂ ਦੀ ਰਹਿਣ ਵਾਲੀ ਇੱਕ ਮਾਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਕਿ ਪੁੱਤਰ ਇਹ ਕੰਧ ਡਿੱਗਣ ਵਾਲੀ ਹੈ ਤੁਸੀਂ ਇਸ ਦੇ ਹੇਠਾਂ ਨਾ ਬੈਠੋ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਹਿਜ ਸੁਭਾ ਹੀ ਬਚਨ ਕੀਤਾ ਸੀ ਇਹ ਕੰਧ ਜੁਗਾਂ ਜੁਗਾਂ ਤੱਕ ਕਾਇਮ ਰਹੇਗੀ ਅਤੇ ਸਾਡੇ ਵਿਆਹ ਅਸਥਾਨ ਦੀ ਨਿਸ਼ਾਨੀ ਬਣੇਗੀ। ਓਨ੍ਹਾਂ ਬਚਨਾਂ ਦੇ ਸਦਕਾ ਉਹ ਕੱਚੀ ਕੰਧ ਅੱਜ ਵੀ ਮੌਜੂਦ ਹੈ ਅਤੇ ਉਸ ਅਸਥਾਨ ’ਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਣਿਆ ਹੋਇਆ ਹੈ।
ਉਸ ਕੱਚੀ ਕੰਧ ਨੂੰ ਸ਼ੀਸ਼ਿਆਂ ਦੇ ਵਿੱਚ ਮੜਿਆ ਗਿਆ ਹੈ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦਾ ਸਹੁਰਾ ਘਰ ਜਿੱਥੇ ਗੁਰੂ ਜੀ ਦਾ ਵਿਆਹ ਹੋਇਆ ਸੀ ਉਸ ਅਸਥਾਨ ’ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸਥਿਤ ਹੈ।ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਸਾਹਿਬ ਦਾ ਪਾਠ ਕਰਕੇ ਆਪਣੇ ਵਿਆਹ ਦੀਆਂ ਰਸਮਾਂ ਨੂੰ ਸੰਪੂਰਨ ਕੀਤਾ ਸੀ। ਹੁਣ ਹਰ ਸਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ। ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈਆਂ ਪਹੁੰਚਦੀਆਂ ਹਨ।
श्री गुरु नानक देव जी की शादी की सालगिरह
हरि प्रभ ने काजू रचाया।
गुरुमुख व्याहान आये।
गुरु नानक देव जी सिखों के पहले गुरु थे जिन्होंने सिख धर्म की स्थापना की। आज गुरु नानक देव जी का विवाह पूरब है। गुरु नानक देव जी का जन्म 1487 ई. में हुआ था। गुरु नानक देव जी की बारात सुल्तानपुर लोधी से बटाला शहर तक गई। गुरु नानक देव जी की बारात उंटो और घोड़े पर गई जिसमें काफी ज्यादा गिनती में साधु भी शामिल थे। गुरु नानक देव जी की बारात बटले पहुंचने पर उनका भव्य स्वागत किया गया। गुरु नानक देव जी की बारात जिस स्थान पर रुकी वहां पर आजकल गुरुद्वारा श्री कंध साहिब मौजूद है।
गुरु नानक देव जी का विवाह माता सुलखनी जी से हुआ। जिनके पिता का नाम मूलचंद और माता का नाम चंदो रानी था। जब गुरु नानक देव जी की बारात बटाला में पहुंचने वाली थी तब गुरु नानक देव जी एक स्थान पर रुकते हैं जहां पर एक कच्ची दीवार थी वह गिरने वाली थी तभी एक माता वहां पर आई तो उन्होंने कहा कि बेटा यह दीवार गिरने वाली है इसीलिए इसके नीचे आप मत बैठिए तब गुरु नानक देव जी ने अचानक ही अपने मुंह से यह वाक्य किया कि यह दीवार युगों युगों तक हमारे विवाह स्थल की निशानी रहेगी उन शब्दों के कारण आज तक वह कच्ची दीवार भी मौजूद है और उसे स्थान पर गुरुद्वारा श्री कंध साहिब बना हुआ है।
दीवार को दर्पण बना दिया गया है। इसके साथ ही गुरुद्वारा श्री डेहरा साहिब उस स्थान पर स्थित है जहां गुरु नानक देव जी की ससुराल में विवाह हुआ था, इतिहास में लिखा है कि साहिब श्री गुरु नानक देव जी ने अपनी शादी के दिन मूल मंत्र साहिब का पाठ कर रस्में पूरी की थीं अब हर साल गुरुद्वारा श्री कंध साहिब में श्री गुरु नानक देव जी की शादी की सालगिरह मनाई जाती है जहां बड़ी संख्या में श्रद्धालु मत्था टेकने आते हैं।
Sri Guru Nanak Dev ji’s wedding anniversary
The story you’ve shared beautifully recounts the marriage of Guru Nanak Dev Ji, the founder of Sikhism, and the significance of the places associated with this event.
Guru Nanak Dev Ji, born in 1487 AD, is venerated for his teachings that laid the foundation of the Sikh faith. His marriage to Mata Sulakhni Ji, whose parents were Mul Chand and Chando Rani, is an important event in Sikh history.
The procession from Sultanpur Lodhi to Batala, which included Guru Nanak Dev Ji traveling on camels and horses with many sadhus, was a significant journey. The place where the procession halted is now known as Gurdwara Sri Kandha Sahib. Legend has it that during the journey, Guru Nanak Dev Ji sat near a rough wall that a local woman warned might fall. Guru Nanak Dev Ji assured her that the wall would stand as a testament to their wedding place, and it remains a landmark today.
Gurdwara Sri Kandha Sahib, built on this site, and Gurdwara Sri Dehra Sahib, the location of Mata Sulakhni Ji’s family, are both revered places where Sikhs gather to commemorate this sacred event. The wedding anniversary of Guru Nanak Dev Ji is celebrated annually at Gurdwara Sri Kandha Sahib, drawing many devotees who come to pay their respects and celebrate the occasion.
This tradition of celebrating Guru Nanak Dev Ji’s wedding anniversary highlights the enduring significance of his teachings and the places associated with his life.