ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਜਨਮ ਬਿਓਰਾ
ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ ਅਤੇ ਰਿਸ਼ੀ ਮੁਨੀਆ ਦੀ ਧਰਤੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਸੂਫੀ ਅਤੇ ਗੁਰਮਤਿ ਪਰੰਪਰਾ ਨੇ ਅਧਿਆਤਮਵਾਦ ਦਾ ਨਵਾਂ ਪ੍ਰਕਾਸ਼ ਕੀਤਾ ਹੈ। ਉਥੇ ਹੀ ਸਮੇਂ-ਸਮੇਂ ਉੱਤੇ ਸੰਤ ਮਹਾਪੁਰਸ਼ਾਂ ਦੀ ਆਮਦ ਹੁੰਦੀ ਰਹੀ ਜਿੰਨ੍ਹਾਂ ਨੇ ਆਦਰਸ਼ ਸਮਾਜ ਸਿਰਜਣ ਦੇ ਨਾਲ -ਨਾਲ ਅਧਿਆਤਮਕ ਜੀਵਨ ਵਿੱਚ ਨਵੀਆਂ ਲੀਹਾਂ ਸਿਰਜੀਆਂ ਹਨ। ਇਸ ਲੜੀ ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਦੇ ਜੀਵਨ ਅਤੇ ਉਨ੍ਹਾਂ ਦੀ ਭਗਤੀ ਮਾਰਗ ਬਾਰੇ ਜਾਣਦੇ ਹਨ।
ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਦਾ ਪਿਛੋਕੜ
ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦਾ ਜਨਮ 10 ਅਗਸਤ 1937 ਨੂੰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਮਨਸਾ ਸਿੰਘ ਦੇ ਘਰ ਪਿੰਡ ਭਰਤਗੜ੍ਹ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਜੀ ਢਾਈ ਸਾਲ ਦੀ ਉਮਰ ਦੇ ਸਨ ਤਾਂ ਉਹ ਭਰਤਗੜ੍ਹ ਦੇ ਕਿਲੇ ਅੰਦਰ ਜਾ ਕੇ ਸੂਰਤ ਸਿੰਘ ਦੇ ਸਿੰਘਾਸਣ ‘ਤੇ ਜਾ ਬੈਠੇ ਤਾਂ ਸੂਰਤ ਸਿੰਘ ਦੇ ਪਰਿਵਾਰ ਨੇ ਉਸ ਸਮੇਂ ਹੀ ਮਹਿਸੂਸ ਕੀਤਾ ਕਿ ਇਹ ਕੋਈ ਸਾਧਾਰਨ ਬੱਚਾ ਨਹੀਂ ਹੈ। ਬਾਬਾ ਜੀ ਚਾਰ ਭਰਾ ਸਨ। ਮਿਲੀ ਜਾਣਕਾਰੀ ਮੁਤਾਬਿਕ ਬਾਬਾ ਜੀ ਬਚਪਨ ਤੋਂ ਹੀ ਰਮਤੇ ਸੁਭਾਅ ਦੇ ਮਾਲਕ ਸਨ ਅਤੇ ਬੰਧਨਾਂ ਵਿੱਚ ਬੱਝੇ ਰਹਿਣਾ ਪਸੰਦ ਨਹੀ ਕਰਦੇ ਸਨ।

ਸੰਤ ਮਹਿੰਦਰ ਸਿੰਘ ਧਿਆਨੂੰਮਾਜਰੇ ਵਾਲਿਆ ਨੇ ਬਾਬਾ ਜੀ ਦੀ ਬਾਲ ਉਮਰੇ ਵਿੱਚ ਪਛਾਣਿਆ
ਮਾਨਪੁਰ ਜਿੱਥੇ ਗੁਰਮਤਿ ਵਿਦਿਆਲਿਆ ਚਲਦਾ ਸੀ ਓਥੋਂ ਦਾ ਜਥਾ ਸ੍ਰੀ ਅਖੰਡ ਪਾਠ ਸਾਹਿਬ ਕਰਨ ਲਈ ਭਰਤਗੜ੍ਹ ਆਇਆ ਤਾਂ ਸੰਤ ਮਹਿੰਦਰ ਸਿੰਘ ਧਿਆਨੂੰਮਾਜਰੇ ਵਾਲੇ ਨਾਲ ਸਨ। ਓਹ ਬਾਲ ਬਾਬਾ ਜੀ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਇਨ੍ਹਾਂ ਨੂੰ ਨਾਲ ਲੈ ਗਏ। ਉਨ੍ਹਾਂ ਆਪਣੇ ਪਿਛਲੇ ਜਨਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪਿਛਲੇ ਜਨਮ ‘ਚ ਵੀ ਇਨ੍ਹਾਂ ਸੰਤਾਂ ਨਾਲ ਕੀਰਤਨ ਹੀ ਕਰਦੇ ਸਨ। ਸੰਤ ਮਹਿੰਦਰ ਸਿੰਘ ਧਿਆਨੂੰ ਮਾਜਰੇ ਵਾਲਿਆ ਨੇ ਬਾਬਾ ਅਜੀਤ ਸਿੰਘ ਜੀ ਦੀ ਪ੍ਰਤਿਭਾ ਦੇਖ ਕੇ ਪਛਾਣ ਗਏ ਸਨ ਕਿ ਇਹ ਕੋਈ ਆਮ ਨਹੀ ਹਨ।

ਅਧਿਆਤਮਕ ਜੀਵਨ ਦੇ ਨਾਲ ਆਦਰਸ਼ ਸਮਾਜ ਸਿਰਜਣ ਲਈ ਵੱਡੇ ਉਪਰਾਲੇ
ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿੱਥੇ ਅਧਿਆਤਮ ਨਾਲ ਸੰਗਤ ਨੂੰ ਜੋੜਦੇ ਸਨ ਉਥੇ ਹੀ ਉਨ੍ਹਾਂ ਨੇ ਆਦਰਸ਼ ਸਮਾਜ ਸਿਰਜਣ ਲਈ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲ ਕੇ ਬੱਚਿਆ ਨੂੰ ਵਿਦਿਆ ਦੇਣ ਲਈ ਵੱਡੇ ਸਹਿਯੋਗ ਦਿੱਤੇ ਹਨ। ਉਨ੍ਹਾਂ ਵੱਲੋਂ ਸਮੇਂ-ਸਮੇਂ ਉੱਤੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਸਨ।
ਸੰਗਤਾਂ ਵੱਲੋਂ ਦੱਸੀਆ ਆਪ ਬੀਤੀਆਂ
ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਜੀ ਬਾਰੇ ਸੰਗਤਾਂ ਨੇ ਆਪ ਬੀਤੀਆ ਸਾਂਝੀਆਂ ਕੀਤੀਆ ਹਨ। ਦੱਸਿਆ ਜਾਂਦਾ ਹੈ ਬਾਬਾ ਜੀ ਹਮੇਸ਼ਾ ਗੁਰਬਾਣੀ ਨਾਲ ਜੋੜਦੇ ਸਨ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਕਹਿੰਦੇ ਸਨ। ਕਈ ਵਿਅਕਤੀਆਂ ਦਾ ਕਹਿਣਾ ਹੈ ਕਿ ਬਾਬਾ ਜੀ ਹਮੇਸ਼ਾ ਗੁਰਬਾਣੀ ਨਾਲ ਇਵੇਂ ਜੋੜਦੇ ਕਿ ਕੈਂਸਰ ਵਰਗੇ ਵੱਡੇ ਰੋਗ ਵੀ ਖ਼ਤਮ ਹੋ ਜਾਂਦੇ ਸਨ।

1 ਜਨਵਰੀ 2015 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ
ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਜੀ 1 ਜਨਵਰੀ 2015 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਵੀਰਵਾਰ ਦੀ ਰਾਤ ਸੀ ਦੇਰ ਰਾਤ ਓਨ੍ਹਾਂ ਦੇ ਸੇਵਕ ਗੁਰਮੇਲ ਸਿੰਘ ਨੇ ਕਿਹਾ ਕਿ ਬਾਬਾ ਜੀ ਚਾਹ ਪੀ ਲਓ। ਬਾਬਾ ਜੀ ਨੇ ਉਸ ਨੂੰ ਜਵਾਬ ਦਿੱਤਾ – ਕਾਕਾ ਚਾਹ ਬਹੁਤ ਪੀ ਲਈ ਐ, ਹੁਣ ਚੱਲੀਏ। ਇਹ ਕਹਿਣ ’ਤੇ ਸੇਵਕ ਗੁਰਮੇਲ ਸਿੰਘ ਬਾਬਾ ਜੀ ਨੂੰ ਕਮਰੇ ਵਿੱਚ ਲੈ ਗਏ। ਓਥੇ ਜਾ ਕੇ ਬਾਬਾ ਜੀ ਨੇ ਆਪਣੇ ਸੀਨੇ ਵਿੱਚ ਦਰਦ ਦੀ ਗੱਲ ਕੀਤੀ। ਜਿਸ ਤੋਂ ਬਾਅਦ ਡਾਕਟਰ ਨੂੰ ਉੱਥੇ ਬੁਲਾਇਆ ਗਿਆ। ਡਾਕਟਰ ਨੇ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲਿਜਾਣ ਲਈ ਕਿਹਾ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਵਿੱਚ ਹੀ ਰਾਤ ਕਰੀਬ 11.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਬਾਬਾ ਜੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਸਨ ਅਤੇ ਵਾਹਿਗੁਰੂ ਦੇ ਭਾਣਾ ਵਿੱਚ ਰਹਿਣ ਦਾ ਸੰਦੇਸ਼ ਦਿੰਦੇ ਸਨ।
संत बाबा अजीत सिंह जी हंसाली का जन्म विवरण
पंजाब की धरती को गुरुओं, पीरों और ऋषि मुनिया की धरती कहा जाता है। पंजाब में सूफी और गुरमत परंपराओं ने अध्यात्मवाद को नई रोशनी दी है। समय-समय पर महान संतों का आगमन हुआ जिन्होंने आदर्श समाज का निर्माण करने के साथ-साथ आध्यात्मिक जीवन में भी नई दिशाएँ स्थापित कीं। इस श्रृंखला में, ब्रह्म ज्ञानी संत बाबा अजीत सिंह हंसाली वाल्या के जीवन और उनके भक्ति मार्ग के बारे में सीखते हैं।
ब्रह्म ज्ञानी संत बाबा अजीत सिंह जी हंसाली वाल्या की पृष्ठभूमि
संत बाबा अजीत सिंह हंसाली जी का जन्म 10 अगस्त 1937 को गांव भरतगढ़ जिला रूपनगर में मनसा सिंह की माता शांति देवी की कोख से हुआ। कहा जाता है कि जब बाबा जी ढाई वर्ष के थे, तब वे भरतगढ़ किले के अंदर जाकर सूरत सिंह की गद्दी पर बैठे, उस समय सूरत सिंह के परिवार को एहसास हुआ कि वह कोई साधारण बालक नहीं हैं। बाबाजी चार भाई थे। प्राप्त जानकारी के अनुसार बाबा जी बचपन से ही सौम्य स्वभाव के थे और किसी बंधन में बंधना पसंद नहीं करते थे।

संत महेंद्र सिंह ध्यानुमजरे वालिया ने बचपन में ही बाबाजी को पहचान लिया था
मानपुर, जहां गुरमति विद्यालय चलता था, भरतगढ़ में श्री अखंड पाठ साहिब करने आए और संत महेंद्र सिंह ध्यानुमजरे उनके साथ थे। वे बाल बाबाजी के व्यक्तित्व से बहुत प्रभावित हुए और उन्हें अपने साथ ले गये। उन्होंने अपने पूर्व जीवन का जिक्र करते हुए कहा कि वे पिछले जन्म में भी इन संतों के साथ कीर्तन किया करते थे। संत महेंद्र सिंह ध्यानू मजरे वाल्या ने बाबा अजीत सिंह जी की प्रतिभा को देखा और पहचान लिया कि यह साधारण नहीं है।

आध्यात्मिक जीवन के साथ आदर्श समाज बनाने का महान प्रयास
संत बाबा अजीत सिंह जी हंसाली जहां समाज को आध्यात्म से जोड़ते थे, वहीं आदर्श समाज के निर्माण के लिए उन्होंने कई संस्थाओं के साथ मिलकर बच्चों की शिक्षा में भी भरपूर सहयोग दिया है। उनके द्वारा समय-समय पर समाज कल्याण के कार्य किये जाते रहे।
संगत ने बताई आप बीती
संत बाबा अजीत सिंह जी हंसाली वालियाजी ने अपने अतीत की कहानियां साझा की हैं। कहा जाता है कि बाबा जी हमेशा गुरबाणी से जुड़े रहते थे और सुखमनी साहिब का पाठ करने को कहते थे। कई लोग कहते हैं कि बाबा जी हमेशा गुरबाणी से इस तरह जुड़े रहे कि कैंसर जैसी बड़ी बीमारी भी खत्म हो गई।

1 जनवरी 2015 को इस नश्वर संसार से विदाई
ब्रह्म ज्ञानी सचखंड के संत अजीत सिंह जी का 1 जनवरी 2015 को निधन हो गया। गुरुवार की रात थी और देर रात उनके सेवादार गुरमेल सिंह ने कहा कि बाबा जी चाय पी लीजिए। बाबा जी ने उसे उत्तर दिया- बहुत चाय पी ली है, अब चलें। इतना कहकर सेवक गुरमेल सिंह बाबाजी को कमरे में ले गया, वहां जाकर बाबाजी ने सीने में दर्द होने की बात कही। जिसके बाद वहां डॉक्टर को बुलाया गया। डॉक्टर ने उन्हें फोर्टिस अस्पताल ले जाने को कहा, जब उन्हें अस्पताल ले जाया जा रहा था तो रास्ते में रात करीब 11.30 बजे उन्होंने अंतिम सांस ली। बाबा जी भक्तों को गुरबाणी से जोड़ते थे और ईश्वर के सान्निध्य में रहने का संदेश देते थे।
Birth details of Sant Baba Ajit Singh Hansali
Sant Baba Ajit Singh Hansali Walya was indeed a remarkable figure in the spiritual landscape of Punjab. His life and work reflect the deep spiritual heritage and the tradition of idealistic social reform prevalent in the region.
Background and Early Life:
Born on August 10, 1937, in Bharatgarh, District Rupnagar, Sant Baba Ajit Singh was recognized for his spiritual potential from a very young age. The story of him sitting on the throne of Surat Singh’s fort as a child is a notable indication of his extraordinary nature. His gentle demeanor and aversion to material bonds characterized his early years, setting the stage for his future spiritual endeavors.

Recognition and Spiritual Journey:
Sant Mahendra Singh Dhyanumajre Walia, a respected spiritual figure, identified the exceptional qualities of Baba Ajit Singh when he was still a child. His recognition of Baba Ajit Singh’s spiritual potential, including references to his past lives and his deep connection to kirtan, highlights the profound respect and faith that the spiritual community had in him.

Contributions to Society:
Sant Baba Ajit Singh Hansali Walya’s contributions to creating an ideal society were multifaceted. He not only focused on spiritual enrichment but also supported educational initiatives and social welfare projects. His collaboration with various organizations to improve the lives of children and contribute to social welfare demonstrates his commitment to holistic social reform.
Connection with Gurbani:
Baba Ji’s deep connection with Gurbani (sacred hymns from Sikh scriptures) was a cornerstone of his spiritual practice. His emphasis on reciting Sukhmani Sahib and his belief in the power of Gurbani to heal and uplift individuals reflect his profound understanding of Sikh spiritual teachings. The stories of miraculous healing, including the eradication of serious illnesses, underscore the reverence he commanded and the faith his followers had in his spiritual practices.

Legacy and Departure:
Sant Baba Ajit Singh Hansali Walya’s final moments reflected his serene and profound connection with the divine. On the night of January 1, 2015, as the clock approached midnight, his servant Gurmail Singh offered him tea. Baba Ji’s response, “Uncle has drunk a lot of tea, now let’s go,” indicated his readiness to transition from the physical world.
When Baba Ji expressed discomfort and pain in his chest, a doctor was summoned, and preparations were made to transport him to Fortis Hospital. However, Baba Ji passed away around 11:30 pm while en route. His passing was as peaceful as his life had been, underscoring his message of staying in God’s presence.
Throughout his life, Sant Baba Ajit Singh Hansali Walya had been a beacon of spiritual guidance and devotion, connecting devotees with Gurbani and emphasizing the importance of divine presence. His departure was a quiet reminder of the eternal nature of the soul and the lasting impact of a life lived in spiritual devotion.