ਭੀਲ ਕੌਡੇ ਨੂੰ ਚੰਗਾ ਉਪਦੇਸ਼ ਦੇਣ ਵਾਲੀ ਸਾਖੀ
ਸ੍ਰੀ ਗੁਰੂ ਨਾਨਕ ਨਾਨਕ ਦੇਵ ਜੀ ਚਾਰੋਂ ਦਿਸ਼ਾਵਾਂ ਵੱਲ ਚਾਰ ਉਦਾਸੀਆਂ ’ਤੇ ਗਏ ਸਨ ਅਤੇ ਇਸ ਦੌਰਾਨ ਭਾਈ ਮਰਦਾਨਾ ਜੀ ਓਨ੍ਹਾਂ ਦੇ ਨਾਲ ਸਨ। ਗੁਰੂ ਸਾਹਿਬ ਆਪਣੀ ਇੱਕ ਯਾਤਰਾ ਦੌਰਾਨ ਉਸ ਥਾਂ ’ਤੇ ਪਹੁੰਚੇ ਜਿੱਥੇ ਭੀਲ ਲੋਕ ਰਹਿੰਦੇ ਸਨ। ਭੀਲ ਲੋਕ ਡੂੰਘੇ ਰੰਗ ਦੇ ਸਨ। ਓਨ੍ਹਾਂ ਨੂੰ ਵੇਖ ਕੇ ਹੀ ਬਹੁਤ ਡਰ ਜਿਹਾ ਲੱਗਦਾ ਸੀ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਖ਼ੂਨ ਵਾਂਗ ਲਾਲੋ-ਲਾਲ ਲਿਸ਼ਕਦੀਆਂ ਸਨ ਅਤੇ ਉਹ ਆਪਣੇ ਸਰੀਰ ਉੱਤੇ ਜਾਨਵਰਾਂ ਦੀ ਚਮੜੀ ਲਪੇਟਦੇ ਸਨ। ਇਹ ਲੋਕ ਜੰਗਲੀ ਜਾਨਵਰਾਂ ਦੇ ਸ਼ਿਕਾਰ ਅਤੇ ਜੰਗਲੀ ਫਲਾਂ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਸਨ।
ਇੱਕ ਵਾਰ ਭਾਈ ਮਰਦਾਨਾ ਜੀ ਇਕੱਲੇ ਹੀ ਜੰਗਲ ਵਿੱਚ ਨਿਕਲ ਗਏ ਸਨ ਤਾਂ ਓਨ੍ਹਾਂ ਨੂੰ ਉੱਥੇ ਇੱਕ ਆਦਮਖੋਰ ਭੀਲ ਕੌਡੇ ਨੇ ਫੜ੍ਹ ਲਿਆ। ਕੌਡਾ ਇਸ ਤਰ੍ਹਾਂ ਹੀ ਕਰਦਾ ਸੀ, ਜਦੋਂ ਵੀ ਕੋਈ ਯਾਤਰੀ ਜੰਗਲ ਵਿੱਚੋਂ ਲੰਘਦਾ ਸੀ ਤਾਂ ਉਨ੍ਹਾਂ ਨੂੰ ਫੜ ਲੈਂਦਾ ਸੀ। ਕੁਝ ਦਿਨ ਯਾਤਰੀ ਨੂੰ ਬੰਦੀ ਬਣਾ ਕੇ ਰੱਖਦਾ ਅਤੇ ਫਿਰ ਉਨ੍ਹਾਂ ਨੂੰ ਆਪਣਾ ਭੋਜਨ ਬਣਾਉਣ ਲਈ ਮਾਰ ਦਿੰਦਾ ਸੀ।
ਜਦੋਂ ਭਾਈ ਮਰਦਾਨਾ ਜੀ ਬਹੁਤ ਚਿਰ ਤਕ ਵਾਪਸ ਨਹੀਂ ਮੁੜੇ ਤਾਂ ਗੁਰੂ ਸਾਹਿਬ ਨੂੰ ਚਿੰਤਾ ਹੋਈ ਅਤੇ ਉਨ੍ਹਾਂ ਦੀ ਭਾਲ ਵਿੱਚ ਜੰਗਲ ਪਹੁੰਚ ਗਏ। ਗੁਰੂ ਸਾਹਿਬ ਦੇ ਇਲਾਹੀ ਮੁੱਖ ਦੇ ਦਰਸ਼ਨ ਕਰਦਿਆਂ ਹੀ ਕੌਡਾ ਅਪਰਾਧ ਦੀ ਭਾਵਨਾ ਨਾਲ ਕੰਬ ਗਿਆ ਕਿਉਂਕਿ ਉਸਨੇ ਇਸ ਤੋਂ ਪਹਿਲਾਂ ਕਦੇ ਕਿਸੇ ਦੇ ਚਿਹਰੇ ਉੱਤੇ ਐਨਾ ਨੂਰ ਤੇ ਨੇਕ ਭਾਵ ਨਹੀਂ ਵੇਖਿਆ ਸੀ। ਇਹ ਵੇਖ ਉਸਦਾ ਕਠੋਰ ਮਨ ਪਿਘਲ ਗਿਆ।
ਗੁਰੂ ਸਾਹਿਬ ਨੇ ਕਿਹਾ, “ਭਾਈ। ਮੇਰਾ ਸਾਥੀ ਕਿੱਥੇ ਹੈ ? ਮੈਂ ਉਸਨੂੰ ਵਾਪਸ ਲੈਣ ਆਇਆ ਹਾਂ।” ਕੌਡੇ ਨੇ ਇਕਦਮ ਮਰਦਾਨਾ ਜੀ ਨੂੰ ਖੋਲ੍ਹ ਦਿੱਤਾ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਸਨਮੁਖ ਲੈ ਆਇਆ।
ਗੁਰੂ ਸਾਹਿਬ ਨੇ ਕੌਡੇ ਨੂੰ ਗਲਤ ਰਾਹ ਛੱਡਣ ਦਾ ਉਪਦੇਸ਼ ਦਿੱਤਾ ਅਤੇ ਨੇਕ ਕਮਾਈ ਨਾਲ ਜੀਵਨ ਬਤੀਤ ਕਰਨ ਲਈ ਕਿਹਾ। ਕੌਡੇ ਨੇ ਗੁਰੂ ਸਾਹਿਬ ਨੂੰ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਕਿਸੇ ਨੂੰ ਨਹੀਂ ਮਾਰੇਗਾ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੇਗਾ।
ਇਸ ਮਗਰੋਂ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਵਾਪਸ ਤਲਵੰਡੀ ਪਹੁੰਚੇ ਜਿੱਥੇ ਆਪ ਕੁਝ ਸਮੇਂ ਲਈ ਆਪਣੇ ਪਰਿਵਾਰ ਨਾਲ ਰਹੇ। ਕੁਝ ਚਿਰ ਬਾਅਦ ਗੁਰੂ ਸਾਹਿਬ ਮੁੜ ਅਗਿਆਨਤਾ ਦੇ ਹਨੇਰੇ ਵਿੱਚ ਫਸੇ ਲੋਕਾਂ ਨੂੰ ਸੱਚ ਦਾ ਰਾਹ ਦਿਖਾਉਣ ਲਈ ਤੁਰ ਪਏ।
भील कौड़े को अच्छी शिक्षा देने वाली कहानी
श्री गुरु नानक नानक देव जी चारों दिशाओं में चार खड्डों में गये और इस दौरान भाई मर्दाना जी उनके साथ थे। अपनी एक यात्रा के दौरान गुरु साहिब उस स्थान पर पहुँचे जहाँ भील लोग रहते थे। भीलों का रंग काला था, वे बहुत डरावने दिखते थे क्योंकि उनकी आँखें खून की तरह लाल थीं और वे अपने शरीर पर जानवरों की खाल पहनते थे। ये लोग जंगली जानवरों और जंगली फलों का शिकार करके अपनी जीविका चलाते थे।
एक बार भाई मर्दाना जी अकेले जंगल में गये तो वहाँ उन्हें एक आदमखोर भील कौड़े ने पकड़ लिया। कौडा भी ऐसा ही करता था, जब भी यात्री जंगल से गुजरते थे तो उन्हें पकड़ लेते थे। वह यात्रियों को कुछ दिनों तक बंदी बनाए रखता था और फिर अपना भोजन बनाने के लिए उन्हें मार देता था।
जब भाई मरदाना जी काफी देर तक वापस नहीं आये तो गुरु साहिब चिंतित हो गये और उनकी तलाश में जंगल में चले गये। जैसे ही उन्होंने गुरु साहिब के दिव्य शीश को देखा, कौड़ा अपराध बोध से कांपने लगे क्योंकि उन्होंने पहले कभी किसी के चेहरे पर इतना हल्का और नेक भाव नहीं देखा था। यह देखकर उसका कठोर हृदय पिघल गया।
गुरु साहिब ने कहा, “भाई। मेरा साथी कहाँ है? मैं उसे वापस लेने आया हूँ।” कौड़े ने तुरंत मरदाना जी को बंधन से मुक्त किया और गुरु साहिब के सामने ले आये।
गुरु साहिब ने कौडे को गलत रास्ता छोड़कर नेक कमाई का जीवन जीने का निर्देश दिया। कौडे ने गुरु साहिब से वादा किया कि वह अब से किसी की हत्या नहीं करेगा और गुरु साहिब की शिक्षाओं को अपने जीवन में अपनाएगा।
इसके बाद गुरु साहिब विभिन्न स्थानों से होते हुए तलवंडी लौट आए, जहां वे कुछ समय के लिए अपने परिवार के साथ रहे। कुछ समय बाद गुरु साहिब फिर से अज्ञानता के अंधकार में फंसे लोगों को सत्य का मार्ग दिखाने के लिए चल पड़े।
The story of Bhil Kauda
The story of Bhil Kauda and Sri Guru Nanak Dev Ji is a powerful example of transformation and the impact of divine compassion. Kauda, a member of the Bhil tribe, known for his dark complexion and ferocious lifestyle, was a feared figure, living off hunting and even cannibalism. When Bhai Mardana, Guru Nanak’s devoted companion, was captured by Kauda during one of their travels, it seemed like a dire situation.
However, the story takes a miraculous turn when Guru Nanak himself, guided by his divine intuition, approached Kauda. Kauda, who was accustomed to treating travelers as prey, was immediately struck by the radiant and peaceful aura of Guru Nanak. His hardened heart softened, and he felt deep guilt and remorse for his actions.
Guru Nanak, with his infinite compassion, did not scold or condemn Kauda. Instead, he gently guided him towards a path of righteousness. Kauda, overwhelmed by Guru Nanak’s kindness and wisdom, freed Bhai Mardana and vowed to give up his violent ways, pledging to live a life based on honest and noble principles. This encounter illustrates how even the most seemingly lost souls can be redeemed through love, understanding, and the power of spiritual guidance.
This story also underscores one of Guru Nanak’s core teachings — that no one is beyond redemption, and that divine love and wisdom can bring transformation to even the darkest of hearts. It highlights Guru Nanak’s mission to uplift humanity, spread compassion, and encourage people to turn away from ignorance and violence.